Punjab 1984 Reviews in Punjabi- Film by Diljit Dosanj


ਸਾਕਾ 1984 ਬਾਰੇ ਬਣਨ ਵਾਲੀਆਂ ਫਿਲਮਾਂ ਤੇ “ਪੰਜਾਬ 1984”

ਫਿਲਮ ਦੇ ਬਾਰੇ ਕੋਈ ਬਹੁਤਾ ਲੰਮਾਂ ਚੋੜਾ ਲਿਖਣ ਦਾ ਇਰਾਦਾ ਨਹੀਂ ਪਰ ਕੁਝ ਇਕ ਚੀਜਾਂ ਜੋ ਚਲ ਰਹੀ ਬਹਿਸ 'ਚ ਕਹਿਣੀਆਂ ਬਣਦੀਆਂ ਹਨ ਉਹ ਕਹਿ ਰਿਹਾ ਹਾ ।
ਫਿਲਮ 1984 ਦੇ ਸਾਕੇ ਤੋਂ ਬਾਅਦ ਦੇ ਹਲਾਤਾਂ ਬਾਰੇ, ਦਿੱਲੀ ‘ਚ ਸਿੱਖ ਕਤਲੇਆਮ ਅਤੇ ਪੰਜਾਬ ਦੀ ਖਾੜਕੂ ਲਹਿਰ ਬਾਰੇ ਬਣੀਆਂ ਬਾਕੀ ਫਿਲਮਾਂ ਨਾਲੋਂ ਇਹ ਫਿਲਮ ਬਹੁਤਾ ਫਰਕ ਨਹੀਂ ਕਰਦੀ । 1984 ਪੰਜਾਬ ਅਤੇ ਸਿੱਖਾਂ ਦੇ ਨੇੜਲੇ ਇਤਹਾਸ ‘ਚ ਵਾਪਰਿਆ ਸਭ ਤੋਂ ਅਹਿਮ ਸਾਕਾ ਹੈ ਜਿਸ ਨਾਲੋਂ ਸਿਆਸੀ ਅਤੇ ਹੋਰ ਸਮਾਜਕ ਪਹਿਲੂਆਂ ਨੁੰ ਨਿਖੇੜ ਕੇ ਜਾਂ ਅੱਖੋ ਉਹਲੇ ਕਰ ਕੇ ਨਹੀਂ ਦੇਖਿਆ ਜਾ ਸਕਦਾ । ਇਸ ਮਸਲੇ ‘ਚ ਹਾਲ ਵਿਚ ਬਣੀਆਂ ਫਿਲਮਾਂ ਭਾਵੇਂ ਉਹ ਸਾਡਾ ਹੱਕ ਵੀ ਕਿਉਂ ਨਾ ਹੋਵੇ ਉਹ ਜਾਂ ਤਾ ਸੈਂਸਰ ਬੋਰਡ ਜਾਂ ਕੁਝ ਲੁਕਵੇਂ ਕਾਰਨਾਂ ਕਰਕੇ ਮੁੱਦੇ ਨੁੰ ਸਮੇਂ ਦੀ ਸਿਆਸਤ ਨਾਲੋਂ ਤੋੜ ਕੇ ਪੇਸ਼ ਕਰਦੀਆਂ ਹਨ ।

ਪੰਜਾਬ 1984 ਸਣੇ ਬਾਕੀ ਦੀਆਂ ਫਿਲਮਾਂ ਵੀ ਹਿੰਦੂਸਤਾਨ ਦੀ ਸਤਾ ਤੇ ਬੈਠੀ ਜਾਬਰ ਧਿਰ ਦੀ ਮਾਰੂ ਸਿਆਸਤ ਨੁੰ ਨੰਗਾ ਕਰਨ ਥਾਵੇ ਸਿਰਫ ਕਤਲੋਗਾਰਤ ਨਾਲ ਪਿਸੇ ਹੋਏ ਲੋਕਾਂ, ਉਨ੍ਹਾਂ ਦੇ ਪਰਿਵਾਰਾਂ ਤੇ ਰਿਸ਼ਤਿਆਂ ਦਾ ਦਰਦ ਬਿਆਨ ਕਰ ਕੇ ਇਕ ਜਜਬਾਤੀ ਮਹੌਲ ਸਿਰਜਦੀਆਂ ਹਨ ।
ਇਹ ਫਿਲਮਾਂ ਜਾਂ ਤਾਂ ਸਿਆਸਤ ਬਾਰੇ ਚੁੱਪ ਰਹਿੰਦੀਆਂ ਨੇ ਜਾਂ ਫਿਰ ਜਾਬਰ ਧਿਰ ਦੀ ਥਾਵੇ ਸਿਸਟਮ ਦਾ ਕਸੂਰ ਕੱਡ ਦੇਂਦੀਆਂ ਨੇ, ਸਮੇਂ ਨੁੰ ਦੋਸ਼ੀ ਠਹਿਰਾ ਦੇਂਦੀਆਂ ਨੇ ਜਾਂ ਫਿਰ ਕੁਝ ਇਕ ਸਿਆਸਤਦਾਨਾਂ ਤੇ ਪੁਲਿਸ ਵਾਲਿਆਂ ਦੀ ਨਿੱਜ ਨੁੰ ਨਿੰਦ ਕੇ ਇਹ ਦਿਖਾਉਣ ਦਾ ਯਤਨ ਕੀਤਾ ਜਾਂਦਾ ਹੈ ਕਿ ਇਸ ਸਾਰੇ ਸਾਕੇ ਪਿਛੇ ਕੁਝ ਇਕ ਬੰਦਿਆਂ ਦੀ ਨਿੱਜ ਜਿਮੇਵਾਰ ਸੀ । ਇਹ ਤਾਂ ਉਹ ਕਰਦੇ ਹਨ ਜਿਹੜੇ ਨੇਕ ਨੀਅਤ ਨਾਲ ਫਿਲਮ ਬਣਾਉਣ ਦਾ ਦਾਅਵਾ ਕਰਦੇ ਹਨ । ਕੁਝ ਫਿਲਮਾਂ ‘ਚ ਖ਼ਾੜਕੂਆਂ ਨੁੰ ਕਾਤਲ ਮਾਨਸਿਕਤਾ ਵਾਲੇ , ਖੂਨ ਦੇ ਪਿਆਸੇ, ਸਿਰਫਿਰੇ , ਧਾਰਮਕ ਕੱਟੜ , ਹਿੰਸਕ ਤੇ ਜਾਨੁੰਨੀ ਦਿਖਾਉਣ ਦਾ ਯਤਨ ਵੀ ਕੀਤਾ ਜਾਂਦਾ ਹੈ ।
ਪੀੜਤ ਧਿਰ ਦਾ ਇਕ ਵੱਡਾ ਤਬਕਾ , ਉਨ੍ਹਾਂ ਦੇ ਮਸਲੇ ਨੁੰ ਲੈ ਕੇ ਬਣਨ ਵਾਲੀ ਫਿਲਮ ਨੁੰ ਬੇਹੱਦ ਜਜਬਾਤੀ ਹੁੰਗਾਰਾ ਦਿੰਦਾ ਹੈ ਤੇ ਆਸ ਕਰਦਾ ਹੈ ਕਿ ਇਹ ਫਿਲਮ ਉਨ੍ਹਾਂ ਦੀ ਬਾਤ ਪਾਵੇਗੀ । ਬਹੁਤ ਸਾਰੇ ਲੋਕ ਦੇਹੀ-ਦਰਦ ਦੀ ਬਾਤ ਸੁਣ ਕੇ ਸੰਤੁਸ਼ਟ ਹੋ ਜਾਂਦੇ ਹਨ ਪਰ ਫਿਲਮ ਅਕਸਰ ਆਪਣੇ ਸੰਵਾਦ ਤੇ ਦ੍ਰਿਸਾਂ ਨਾਲ ਸਿੱਖ ਸਿਆਸਤ ਨੁੰ ਉਲਟ ਪ੍ਰਭਾਸਤ ਕਰ ਜਾਂਦੀ ਹੈ । ਇਸ ਕਰਕੇ ਕੁਝ ਇਕ ਥਾਵੇਂ ਵਿਰੋਧ ਵੀ ਹੁੰਦਾ ਹੈ ।
ਇਨ੍ਹਾਂ ਕਾਰਨਾਂ ਪਿਛੇ ਜਾਂਦਿਆਂ ਇਹ ਸਮਝ ਪੈਂਦੀ ਹੈ ਕਿ ਅਸਲ ‘ਚ ਜਿਨ੍ਹਾਂ ਡਾਹਡਿਆਂ ਨੇ ਇਹ ਕਹਿਰ ਵਰਤਾਇਆ ਉਹ ਅੱਜ ਪਹਿਲਾਂ ਨਾਲੋਂ ਵਧੇਰੇ ਤਾਕਤਵਰ ਨੇ । ਉਨ੍ਹਾਂ ਦੇ ਸਿਸਟਮ ‘ਚ ਤੁਹਾਡਾ ਸੱਚ ਕਿਵੇਂ ਕਿਹਾ ਜਾਂ ਸਕਦਾ ਹੈ ? ਉਹ ਤਾਂ ਤੁਹਾਡੇ ਜਰੀਏ ਆਪਣੀ ਗੱਲ ਨੁੰ ਹੀ ਪੱਕਿਆਂ ਕਰਨਗੇ । ਦੂਜੀ ਸਮੱਸਿਆ ਇਹ ਵੀ ਹੈ ਕਿ ਤੁਹਾਡੀ ਗੱਲ ਕਰਨ ਵਾਲਾ ਹੈ ਕੋਣ? ਤੁਸੀ ਸੂਝ ਬੂਝ ਜਾਂ ਵਿਚਾਰ ਪੱਖੋਂ ਤੱਤ-ਸੱਤ ਹੀਣ ਹੋਏ ਪਏ ਉ । ਤੁਹਾਡੀ ਆਪਣੀ ਅਗਲੀ ਪੀੜ੍ਹੀ ਸਟੇਟ ਦੇ ਪ੍ਰਪੇਗੰਡੇ ਦਾ ਸਿਕਾਰ ਹੈ ਤੇ ਉਸ ਪ੍ਰਭਾਵ ‘ਚ ਸਾਰੇ ਇਸ ਸਾਕੇ ਨੁੰ ਵੇਖਦੀ ਤੇ ਬਿਆਨ ਕਰਦੀ ਹੈ ।

ਹੁਣ ਪੰਜਾਬ 1984 ਬਾਰੇ ਵੀ ਗੱਲ ਕੀਤੀ ਜਾਵੇ । ਫਿਲਮ ਦਾ ਪ੍ਰਮੁਖ ਵਿਸ਼ਾਂ ਰਿਸਤਿਆਂ ਦੀ ਭਾਵੁਕਤਾਂ ਹੈ, ਅਤੇ ਇਸ ਤਰ੍ਹਾਂ ਦੇ ਸਾਕੇ ਦੌਰਾਨ ਨਿਹੱਕੇ ਨਪੀੜੇ ਜਾਣ ਵਾਲੇ ਲੋਕਾਂ ਦੀ ਕਹਾਣੀ ਬਿਆਨ ਕਰਦੀ ਹੈ । ਫਿਲਮ ਉਹ ਦਿਖਾਉਣ ‘ਚ ਕਾਫੀ ਹੱਦ ਤੱਕ ਕਾਮਯਾਬ ਹੈ। ਫਿਲਮ ਜਮੀਨੀ ਝਗੜੇ ਨੁੰ ਸਾਰੇ ਘਾਣ ਦਾ ਮੂਲ ਬਣਉਂਦੀ ਹੈ, ਖਾੜਕੂ ਗਰੁੱਪਾਂ ਦੀ ਆਪਸੀ ਖਾਨਜੰਗੀ ਤੇ ਦਿਖਾਉਂਦੀ ਹੈ ਪਰ ਸਪੱਸਟ ਇਸਾਰਾ ਕੀਤੇ ਬਿਨਾਂ ਕਿ ਕੋਣ ਕਿਸ ਮਨਸ਼ਾ ਨਾਲ ਚੱਲ ਰਿਹਾ ਹੈ, ਸਾਰੀਆਂ ਖਾੜਕੂ ਧਿਰਾਂ ਦੀ ਲੜਾਈ ਨੁੰ ਬੇ-ਸਿਰ ਪੈਰ ਦੀ ਲੜਾਈ ਸਾਬਤ ਕਰਰਨ ‘ਚ ਕਾਮਯਾਬ ਹੁੰਦੀ ਹੈ । ਜੋ ਸਿੱਧ ਕਰਨ ‘ਚ ਭਾਰਤੀ ਸਟੇਟ ਦਾ ਜ਼ੋਰ ਲੱਗਾ ਹੋਇਆ ਹੈ।
ਫਿਲਮਕਾਰ ਜੇ ਫਿਲਮ ‘ਚ ਇਹ ਸਾਬਤ ਕਰਦਾ ਹੈ ਕਿ ਸਾਰੀ ਲਹਿਰ ਪਾਕਿਸਤਾਨ ਜਾਂ ਆਈਐਸਆਈ ਦੀ ਪਦਾਇਸ਼ ਸੀ , ਇਸ ਦਾ ਭਾਵ ਇਹੀਉ ਬਣਦਾ ਹੈ ਕਿ ਪੰਜਾਬ ਦਾ ਕੋਈ ਜਰਈ ਮਸਲਾ ਹੈ ਈ ਨਹੀਂ ਸੀ ...ਨਾ ਪਾਣੀ , ਨਾ ਪੰਜਾਬੀ ਬੋਲਦੇ ਇਲਾਕੇ, ਨਾ ਚੰਡੀਗੜ੍ਹ , ਨਾ ਧਾਰਾ 25-ਬੀ, ਨਾ ਸੁਬਿਆਂ ਦੇ ਵੱਧ ਅਧਿਕਾਰ । ਕਿਨਾਂ ਸੌਖਾ ਹੈ ਸਾਰੇ ਕਾਸੇ ਤੇ ਪੋਚਾ ਫੇਰ ਕੇ ਇਹ ਕਹਿ ਦੇਣਾਂ ਕਿ ਇਹ ਪਾਕਿਸਤਾਨ ਦੀ ਪੈਦਾ ਕੀਤੀ ਲਹਿਰ ਸੀ । ਫਿਲਮ ਅਜਿਹਾ ਪ੍ਰਭਾਵ ਈ ਨਹੀ ਦਿੰਦੀ ਸਗੋਂ ਸਾਬਤ ਕਰਨ ਦੀ ਕੋਸ਼ਿਸ਼ ਕਰਦੀ ਹੈ।
ਅਹਿਮ ਗੱਲ ਇਹ ਹੈ ਕਿ, ਪੰਜਾਬ 1984, ‘ਚ ਬਿਆਨ ਕੀਤੀਆਂ ਗਈਆਂ ਘਟਨਾਵਾਂ ਨੁੰ ਝੂਠੀਆਂ ਮਨਖੜਤ ਜਾਂ ਫਿਲਮੀ ਮਸਾਲਾ ਨਹੀਂ ਕਿਹਾ ਜਾ ਸਕਦਾ । ਇਹ ਵੀ ਉਸ ਦੌਰ ਦਾ ਸੱਚ ਸੀ । ਪਰ ਇਹ 5 ਫੀਸਦ ਸੱਚ ਹੈ, ਜੋ ਦਿਖਾਇਆ ਗਿਆ ਹੈ ਤੇ ਨਾਪ ਤੋਲ ਕੇ ਦਿਖਾਇਆ ਜਾਂਦਾ ਹੈ । ਬਾਕੀ ਦੇ 95 ਫੀਸਦ ਸੱਚ ਦਾ ਪਰਦਿਆਂ ਤੇ ਆਉਣ ਦੀ ਉਮੀਦ ਕਰਨ ਬੇਅਮਾਨੀ ਹੋਵੇਗੀ ।

ਤਕਨੀਕੀ ਪੱਖ ਤੋਂ ਪੰਜਾਬੀ ‘ਚ ਬਣ ਵਾਲੀਆਂ ਫਿਲਮਾਂ ਦੇ ਮੁਕਬਲਤਾਨ ਫਿਲਮ ਤਰੀਫ ਦੇ ਕਾਬਲ ਹੈ। 84 ਦੇ ਦੌਰ ਨੁੰ ਸਿਰਜਦਿਆਂ ਡਇਰੈਕਸਨ ਦੇ ਪੱਧਰ ਤੇ ਇਕਾ ਦੁਕਾ ਕੁਤਾਹੀਆਂ ਨੁੰ ਛੱਡ ਪੁਰਾਣੇ ਦ੍ਰਿਸ਼ ਵਧੀਆਂ ਰੂਪਮਾਨ ਕੀਤੇ ਗਏ ਹਨ । ਗਲੀ ਗਵਾਂਢ ਦੇ ਇਸ਼ਕ ਨੁੰ ਜਿਸ ਤਰ੍ਹਾਂ ਦੀ ਪ੍ਰਵਾਨਗੀ ਪੇਂਡੂ ਸਮਾਜ ‘ਚ ਦਿੱਤੀ ਗਈ ਹੈ ਉਹ ਹੈਰਾਨੀ ਪੈਦਾ ਕਰਦੀ ਹੈ । ਕਸਟਿਊਮ ਮੁਖ ਪਾਤਰਾਂ ਦਾ ਠੀਕ ਹੈ, ਪਰ ਪਿਛਲੇ ਪਾਤਰ ਨਵੀ ਤਰਜ ਦੇ ਕਪੜਿਆਂ ਦੇ ਧਾਰਨੀ ਹਨ। ਕੱਟੀ ਦਾੜੀ ਨਾਲ ਤੇ ਮੋਨੇ ਖਾੜਕੂ ਪੇਸ਼ ਕਰਨੇ , ਉਸ ਦੌਰ ਦੇ ਗਵਾਹਾਂ ਦੇ ਸੰਘੋਂ ਨਹੀਂ ਉਤਰਦੇ । ਸੰਵਾਦ ਵਿਚ ਵਰਤੇ ਗਏ ਅਖਾਣ ਸੰਵਾਦ ਨੁੰ ਸੁਆਦਲਾ ਤੇ ਗੜਕੇ ਵਾਲਾ ਬਣਾਉਂਦੇ ਹਨ। ਮਾਝੇ ਮਾਲਵੇ ਤੇ ਦੁਵਾਬੇ ਦੀ ਬੋਲੀ ਦਾ ਬੇਸੁਰਾ ਘਚੋਲਾ ਖੋਲਿਆ ਗਿਆ ਹੈ , ਇਹਦਾ ਕਾਰਨ ਸਾਇਦ ਡਰਾਇਕਟਰ ਦੁਆਬੀਆਂ , ਕਲਾਕਾਰ ਮਲਵਈ ਤੇ ਘਟਨਾ ਸਥਾਨ ਦਾ ਮਾਝਾ ਹੋਣਾ ਹੋ ਸਕਦਾ ਹੈ ।
ਫਿਲਮ ‘ਚ ਅਕਟਿੰਗ ਦਾ ਪੱਖ ਮਜਬੂਤ ਸੀ ਤੇ ਸੰਗੀਤ ਵਿਚ ਨੀ ਮੈਂ ਆਉਂ ਸਵਾਹ ਬਣ ਕੇ ਦੇ ਬੋਲ ਬੇਹੱਦ ਸਲਾਹੁਣਯੋਗ ਹੈ।

Comments

Popular posts from this blog

Haani- Harbhajan Mann

Once Upon a Time in Mumbai Dobaara

Bhaag Milkha Bhaag- The Flight Of Dream